ਸਪੇਸਐੱਕਸ ਦਾ ਰਾਕੇਟ ਪਰਖ ਦੌਰਾਨ ਤਬਾਹ

0
66

ਆਸਟਿਨ (ਅਮਰੀਕਾ) : ਸਪੇਸਐੱਕਸ ਦੇ ਰਾਕੇਟ ਵਿੱਚ ਬੁੱਧਵਾਰ ਰਾਤ ਟੈਕਸਾਸ ਵਿੱਚ ਅਜ਼ਮਾਇਸ਼ ਦੌਰਾਨ ਧਮਾਕਾ ਹੋ ਗਿਆ, ਜਿਸ ਨਾਲ ਅਸਮਾਨ ਵਿਚ ਅੱਗ ਦਾ ਗੋਲਾ ਨਜ਼ਰ ਆਇਆ। ਹਾਲਾਂਕਿ ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਕੰਪਨੀ ਨੇ ਕਿਹਾ ਕਿ ਟੈਕਸਾਸ ਦੇ ਦੱਖਣੀ ਸਿਰੇ ਸਪੇਸਐਕਸ ਦੀ ਅਜ਼ਮਾਇਸ਼ ਵਾਲੀ ਥਾਂ ਸਟਾਰਬੇਸ ’ਚ 10ਵੀਂ ਉਡਾਣ ਪ੍ਰੀਖਣ ਦੀ ਤਿਆਰੀ ਦੌਰਾਨ ਰਾਤ ਕਰੀਬ 11 ਵਜੇ ਰਾਕੇਟ ਸਟਾਰਸ਼ਿਪ ਵਿੱਚ ਇਕ ਵੱਡੇ ਨੁਕਸ ਦਾ ਪਤਾ ਲੱਗਾ। ਪੂਰੇ ਪ੍ਰੀਖਣ ਦੌਰਾਨ ਲਾਂਚ ਵਾਲੀ ਥਾਂ ਦੇ ਆਲੇ-ਦੁਆਲੇ ਸੁਰੱਖਿਅਤ ਖੇਤਰ ਬਣਾ ਕੇ ਰੱਖਿਆ ਗਿਆ। ਸਾਰੇ ਕਰਮੀ ਸੁਰੱਖਿਅਤ ਹਨ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।
ਐਲਨ ਮਸਕ ਦੀ ਮਾਲਕੀ ਵਾਲੀ ਸਪੇਸਐਕਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਮਾਕੇ ਵਾਲੀ ਥਾਂ ਕੋਲ ਜਾਣ ਦੀ ਕੋਸ਼ਿਸ਼ ਨਾ ਕਰਨ। ਕੰਪਨੀ ਨੇ ਕਿਹਾ ਕਿ ਉਹ ਇਸ ਘਟਨਾ ਨਾਲ ਨਜਿੱਠਣ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।