ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਮਿਲੇ : ਪਾਕਿਸਤਾਨ

0
104

ਇਸਲਾਮਾਬਾਦ : ਪਾਕਿਸਤਾਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਾਲ ਹੀ ’ਚ ਆਏ ਭਾਰਤ-ਪਾਕਿਸਤਾਨ ਸੰਕਟ ਦੌਰਾਨ ਉਨ੍ਹਾ ਦੇ ਫੈਸਲਾਕੁਨ ਸਫਾਰਤੀ ਦਖਲ ਅਤੇ ਮੁੱਖ ਅਗਵਾਈ ਦੇ ਸਨਮਾਨ ਵਜੋਂ 2026 ਦਾ ਨੋਬੇਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਟਰੰਪ ਨੇ ਵਾਰ-ਵਾਰ ਇਹ ਦਾਅਵਾ ਕੀਤਾ ਹੈ ਕਿ ਉਨ੍ਹਾ ਭਾਰਤ-ਪਾਕਿਸਤਾਨ ਟਕਰਾਅ ਨੂੰ ਘੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਹਾਲਾਂਕਿ ਭਾਰਤੀ ਆਗੂਆਂ ਤੇ ਅਧਿਕਾਰੀਆਂ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ। ਇਹ ਨਾਮਜ਼ਦਗੀ ਉਦੋਂ ਸਾਹਮਣੇ ਆਈ ਹੈ, ਜਦੋਂ ਸ਼ੁੱਕਰਵਾਰ ਟਰੰਪ ਨੂੰ ਨੋਬੇਲ ਇਨਾਮਾਂ ਬਾਰੇ ਪੁੱਛਿਆ ਗਿਆ ਅਤੇ ਉਨ੍ਹਾ ਕਿਹਾ ਕਿ ਉਨ੍ਹਾ (ਟਰੰਪ) ਨੂੰ ਕਈ ਕਾਰਨਾਂ ਕਰਕੇ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਸੰਬੰਧੀ ਉਨ੍ਹਾ ਦਾ ਕੰਮ ਸ਼ਾਮਲ ਹੈ। ਉਨ੍ਹਾ ਇਹ ਵੀ ਕਿਹਾ ਕਿ ਉਨ੍ਹਾ ਦੇ ਯਤਨਾਂ ਸਦਕਾ ਸੋਮਵਾਰ ਨੂੰ ਦੋ ਅਫਰੀਕੀ ਮੁਲਕਾਂ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਅਤੇ ਰਵਾਂਡਾ ਵਿਚਕਾਰ ਦੁਸ਼ਮਣੀ ਖਤਮ ਕਰਨ ਲਈ ਇਕਰਾਰਨਾਮੇ ਉਤੇ ਦਸਤਖਤ ਕੀਤੇ ਜਾਣਗੇ। ਟਰੰਪ ਨੇ ਕਿਹਾ, ‘ਮੈਨੂੰ ਇਹ ਚਾਰ ਜਾਂ ਪੰਜ ਵਾਰ ਮਿਲਣਾ ਚਾਹੀਦਾ ਸੀ। ਉਹ ਮੈਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਹੀਂ ਦੇਣਗੇ, ਕਿਉਂਕਿ ਉਹ ਸਿਰਫ ਉਦਾਰਵਾਦੀਆਂ ਨੂੰ ਹੀ ਦਿੰਦੇ ਹਨ।’