ਚੇਨਈ ਤੋਂ ਖਾੜੀ ਵੱਲ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਤ

0
137

ਚੇਨਈ : ਮੱਧ-ਪੂਰਬ ਵਿੱਚ ਹਵਾਈ ਖੇਤਰ ਬੰਦ ਹੋਣ ਕਾਰਨ ਲੰਡਨ ਜਾਣ ਵਾਲੇ ਬਿ੍ਰਟਿਸ਼ ਏਅਰਵੇਜ਼ ਦੇ ਜਹਾਜ਼ ਨੂੰ ਐਤਵਾਰ ਸਵੇਰੇ ਚੇਨਈ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਛੇਤੀ ਬਾਅਦ ਪਰਤਣਾ ਪਿਆ। ਜਹਾਜ਼ ਸਵੇਰੇ 6:24 ਵਜੇ ਰਵਾਨਾ ਹੋਇਆ, ਜੋ ਕਿ ਆਪਣੇ ਨਿਰਧਾਰਤ ਸਮੇਂ 5:35 ਵਜੇ ਤੋਂ ਲਗਪਗ ਇੱਕ ਘੰਟਾ ਲੇਟ ਸੀ। ਇਸ ਉਡਾਣ ਵਿੱਚ 247 ਯਾਤਰੀ ਤੇ 15 ਚਾਲਕ ਦਲ ਦੇ ਮੈਂਬਰ ਸਨ। ਜਦੋਂ ਇਹ ਜਹਾਜ਼ ਬੇਂਗਲੁਰੂ ਨੂੰ ਪਾਰ ਕਰ ਕੇ ਅਰਬ ਸਾਗਰ ਦੇ ਉੱਪਰ ਸੀ, ਤਾਂ ਪਾਇਲਟ ਨੂੰ ਸੂਚਨਾ ਮਿਲੀ ਕਿ ਮੱਧ-ਪੂਰਬ ਵਿੱਚ ਹਵਾਈ ਖੇਤਰ ਦਾ ਮੁੱਖ ਹਿੱਸਾ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਕਾਰਨ ਲੰਡਨ ਜਾਣ ਵਾਲਾ ਰਸਤਾ ਬੰਦ ਹੈ। ਯਾਤਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਅਧਿਕਾਰੀਆਂ ਨੇ ਜਹਾਜ਼ ਨੂੰ ਚੇਨਈ ਵਾਪਸ ਜਾਣ ਦੇ ਨਿਰਦੇਸ਼ ਦਿੱਤੇ। ਜਹਾਜ਼ ਸਵੇਰੇ 10 ਵਜੇ ਦੇ ਕਰੀਬ ਚੇਨਈ ਹਵਾਈ ਅੱਡੇ ’ਤੇ ਸੁਰੱਖਿਅਤ ਉਤਰਿਆ ਅਤੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ। ਹਵਾਈ ਖੇਤਰ ਬੰਦ ਹੋਣ ਕਾਰਨ ਚੇਨਈ ਤੋਂ ਕੁਵੈਤ, ਦੋਹਾ, ਦੁਬਈ, ਸ਼ਾਰਜਾਹ ਅਤੇ ਅਬੂ ਧਾਬੀ ਲਈ ਉਡਾਣਾਂ ਵਿੱਚ ਕਾਫੀ ਦੇਰੀ ਹੋਈ।