ਚੰਡੀਗੜ੍ਹ-ਲਖਨਊ ਉਡਾਣ ਐਨ ਮੌਕੇ ’ਤੇ ਰੱਦ

0
128

ਚੰਡੀਗੜ੍ਹ : ਐਤਵਾਰ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੇ ਇੰਡੀਗੋ ਦੇ ਜਹਾਜ਼ ਵਿੱਚ ਤਕਨੀਕੀ ਨੁਕਸ ਦਾ ਪਤਾ ਲੱਗਣ ਕਾਰਨ ਉਡਾਣ ਰੱਦ ਕਰ ਦਿੱਤੀ ਗਈ। ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਡਾਣ ਨਹੀਂ ਭਰੀ ਗਈ। ਪਾਇਲਟ ਨੂੰ ਉਡਾਣ ਤੋਂ ਪਹਿਲਾਂ ਜਾਂਚ ਦੌਰਾਨ ਤਕਨੀਕੀ ਸਮੱਸਿਆ ਦਾ ਪਤਾ ਲੱਗਿਆ। ਪ੍ਰਭਾਵਤ ਯਾਤਰੀਆਂ ਨੂੰ ਹੋਰਨਾਂ ਉਡਾਣਾਂ ਨਾਲ ਭੇਜਿਆ ਗਿਆ। ਜਿਨ੍ਹਾਂ ਯਾਤਰੀਆਂ ਨੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਦੇ ਪੂਰੇ ਪੈਸੇ ਵਾਪਸ ਕਰ ਦਿੱਤੇ ਗਏ।