ਮੋਦੀ ਦੀ ਪੇਜ਼ੇਸ਼ਕਿਅਨ ਨਾਲ ਫੋਨ ’ਤੇ ਗੱਲਬਾਤ

0
96

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਟਕਰਾਅ ਵਧਣ ’ਤੇ ਡੂੰਘੀ ਚਿੰਤਾ ਪ੍ਰਗਟਾਈ ਅਤੇ ਫੌਰੀ ਗੱਲਬਾਤ ’ਤੇ ਜ਼ੋਰ ਦਿੱਤਾ।
ਟਰੰਪ ਨੂੰ ਨੋਬੇਲ ਦਿਵਾਉਦੇ ਪਾਕਿਸਤਾਨ ਵੱਲੋਂ ਵੀ ਨਿੰਦਾ
ਇਸਲਾਮਾਬਾਦ : ਭਾਰਤ ਨਾਲ ਲੜਾਈ ਰੁਕਵਾਉਣ ਬਦਲੇ ਟਰੰਪ ਨੂੰ ਨੋਬੇਲ ਅਮਨ ਇਨਾਮ ਦੇਣ ਦੀ ਵਕਾਲਤ ਕਰਨ ਵਾਲੇ ਪਾਕਿਸਤਾਨ ਨੇ ਈਰਾਨ ’ਤੇ ਅਮਰੀਕੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਸਨੇ ਕਿਹਾ ਹੈ ਕਿ ਇਸ ਨਾਲ ਖੇਤਰ ਵਿੱਚ ਤਣਾਅ ਹੋਰ ਵਧ ਸਕਦਾ ਹੈ, ਜਿਸ ਕਾਰਨ ਉਹ ਬਹੁਤ ਚਿੰਤਤ ਹੈ। ਉਸਨੇ ਈਰਾਨ, ਇਜ਼ਰਾਈਲ ਅਤੇ ਅਮਰੀਕਾ ਨੂੰ ਗੱਲਬਾਤ ਰਾਹੀਂ ਮਸਲੇ ਦਾ ਹੱਲ ਕਰਨ ਦਾ ਸੁਝਾਅ ਦਿੱਤਾ ਹੈ।
ਪਾਕਿ ਲਈ ਜਾਸੂਸੀ ਕਰਨ ਦੇ ਦੋਸ਼ ’ਚ ਦੋ ਗਿ੍ਰਫਤਾਰ
ਅੰਮਿ੍ਰਤਸਰ : ਦਿਹਾਤੀ ਪੁਲਸ ਨੇ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ ਐੱਸ ਆਈ) ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਗੁਰਪ੍ਰੀਤ ਸਿੰਘ ਉਰਫ ਗੋਪੀ ਫੌਜੀ ਅਤੇ ਸਾਹਿਲ ਮਸੀਹ ਉਰਫ ਸ਼ਾਲੀ ਨੂੰ ਗਿ੍ਰਫਤਾਰ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇੇ ਦੱਸਿਆ ਕਿ ਗੁਰਪ੍ਰੀਤ ਸਿੰਘ ਆਈ ਐੱਸ ਆਈ ਦੇ ਕਾਰਕੰੁਨਾਂ ਦੇ ਸਿੱਧੇ ਸੰਪਰਕ ਵਿੱਚ ਸੀ। ਉਸ ’ਤੇ ਪੈਨ ਡਰਾਈਵ ਰਾਹੀਂ ਸੰਵੇਦਨਸ਼ੀਲ ਅਤੇ ਗੁਪਤ ਜਾਣਕਾਰੀ ਸਾਂਝੀ ਕਰਨ ਦਾ ਸ਼ੱਕ ਹੈ। ਆਈ ਐੱਸ ਆਈ ਹੈਂਡਲਰ ਦੀ ਪਛਾਣ ਰਾਣਾ ਜਾਵੇਦ ਵਜੋਂ ਹੋਈ ਹੈ। ਪੁਲਸ ਨੇ ਆਈ ਐੱਸ ਆਈ ਕਾਰਕੁੰਨਾਂ ਨਾਲ ਗੱਲਬਾਤ ਕਰਨ ਲਈ ਵਰਤੇ ਗਏ ਦੋ ਮੋਬਾਈਲ ਫੋਨ ਵੀ ਜ਼ਬਤ ਕੀਤੇ ਹਨ।
ਵਜ਼ੂਖਾਨੇ ’ਤੇ ਬੁਲਡੋਜ਼ਰ ਚਲਾਇਆ
ਨਵੀਂ ਦਿੱਲੀ : ਐਤਵਾਰ ਮੰਗੋਲਪੁਰੀ ਵਿੱਚ ਵਾਈ-ਬਲਾਕ ਜਾਮਾ ਮਸਜਿਦ ਦੇ ਵਜ਼ੂਖਾਨੇ ’ਤੇ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ। ਪੁਲਸ ਫੋਰਸ ਦੀ ਮੌਜੂਦਗੀ ਵਿੱਚ, ਨਗਰ ਨਿਗਮ ਦੇ ਪੰਜ ਬੁਲਡੋਜ਼ਰਾਂ ਨੇ ਮਸਜਿਦ ਦੇ ਵਜ਼ੂਖਾਨੇ ’ਤੇ ਕਾਰਵਾਈ ਕੀਤੀ। ਪਿਛਲੇ ਸਾਲ ਵੀ ਨਗਰ ਨਿਗਮ ਨੇ ਮਸਜਿਦ ਦੇ ਇਸੇ ਵਜ਼ੂਖਾਨੇ ’ਤੇ ਬੁਲਡੋਜ਼ਰ ਦੀ ਵਰਤੋਂ ਕੀਤੀ ਸੀ।