ਕੈਬਨਿਟ ਮੀਟਿੰਗ ਭਲਕੇ

0
108

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ 26 ਜੂਨ ਨੂੰ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਹੋਣ ਵਾਲੀ ਇਸ ਮੀਟਿੰਗ ਵਿੱਚ ਅਹਿਮ ਏਜੰਡਿਆਂ ਉੱਤੇ ਵਿਚਾਰ ਕੀਤਾ ਜਾਣਾ ਹੈ। ਫਿਲਹਾਲ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ।
ਪਹਿਲੀ ਤੋਂ ਏ ਸੀ ਤੇ ਨਾਨ-ਏ ਸੀ ਰੇਲ ਸਫਰ ਮਹਿੰਗਾ ਹੋਵੇਗਾ
ਨਵੀਂ ਦਿੱਲੀ : ਰੇਲ ਸਫਰ ਪਹਿਲੀ ਜੁਲਾਈ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਨਾਨ ਏ ਸੀ ਮੇਲ/ਐਕਸਪ੍ਰੈਸ ਟਰੇਨਾਂ ਦੇ ਕਿਰਾਏ ਵਿੱਚ ਇੱਕ ਪੈਸਾ ਪ੍ਰਤੀ ਕਿੱਲੋਮੀਟਰ ਤੇ ਏ ਸੀ ਕਲਾਸ ਦੇ ਕਿਰਾਏ ਵਿੱਚ ਦੋ ਪੈਸੇ ਪ੍ਰਤੀ ਕਿੱਲੋਮੀਟਰ ਦਾ ਵਾਧਾ ਹੋ ਸਕਦਾ ਹੈ। ਇਸ ਤੋਂ ਪਹਿਲਾਂ 2020 ਵਿੱਚ ਕਿਰਾਏ ਵਧੇ ਸਨ। ਵਾਧੇ ਨਾਲ ਨਾਨ ਏ ਸੀ ਦਾ 500 ਕਿੱਲੋਮੀਟਰ ਦਾ ਸਫਰ ਪੰਜ ਰੁਪਏ ਤੇ ਏ ਸੀ ਦਾ 10 ਰੁਪਏ ਮਹਿੰਗਾ ਹੋ ਜਾਵੇਗਾ। ਸੈਕੰਡ ਕਲਾਸ ਵਿੱਚ 500 ਕਿੱਲੋਮੀਟਰ ਦੇ ਸਫਰ ਤਕ ਕਿਰਾਇਆ ਨਹੀਂ ਵਧੇਗਾ।
ਆਪ ਅੱਜ ਜਿੱਤ ਦਾ ਜਸ਼ਨ ਮਨਾਏਗੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ 25 ਜੂਨ ਨੂੰ ਦਿੱਲੀ ਵਿਖੇ ਕਪੂਰਥਲਾ ਹਾਊਸ ਵਿੱਚ ਪੰਜਾਬ ਤੇ ਗੁਜਰਾਤ ’ਚ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਹੋਈ ਪਾਰਟੀ ਦੀ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ। ਇਸ ਮੌਕੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਤੇ ਹਰਿਆਣਾ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਜੇਤੂ ਰਹੇ ਜਦਕਿ ਗੁਜਰਾਤ ਵਿੱਚ ਵੀ ਇੱਕ ਸੀਟ ਪਾਰਟੀ ਨੇ ਵੱਡੇ ਫਰਕ ਨਾਲ ਜਿੱਤੀ ਹੈ।
ਸ਼ੁਕਲਾ ਦੀ ਉਡਾਣ ਅੱਜ
ਨਵੀਂ ਦਿੱਲੀ : ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਐਲਾਨ ਕੀਤਾ ਕਿ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ਵੱਲ ਲਿਜਾਣ ਵਾਲਾ ਐਕਸੀਓਮ-4 ਮਿਸ਼ਨ ਹੁਣ 25 ਜੂਨ ਨੂੰ ਲਾਂਚ ਹੋਵੇਗਾ।