ਨਵੀਂ ਦਿੱਲੀ : ਇਕੁਇਟੀ ਬੈਂਚਮਾਰਕ ਸੈਂਸੈਕਸ ਅਤੇ ਨਿਫਟੀ ਨੇ ਮੰਗਲਵਾਰ ਦਿਨ ਦੌਰਾਨ ਤੇਜ਼ੀ ਨਾਲ ਹੋਏ ਵਾਧੇ ਨੂੰ ਗੁਆ ਦਿੱਤਾ। ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਦੀ ਉਲੰਘਣਾ ਦੀਆਂ ਖਬਰਾਂ ਕਾਰਨ ਨਿਵੇਸ਼ਕਾਂ ਵਿੱਚ ਸਾਵਧਾਨੀ ਵਧਣ ਦੇ ਨਾਲ ਮੁਨਾਫਾ ਵਸੂਲੀ ਦੇ ਉਭਾਰ ਕਾਰਨ ਅਜਿਹਾ ਹੋਇਆ ਹੈ।
ਦਿਨ ਦੇ ਕਾਰੋਬਾਰ ਵਿੱਚ 1121.37 ਅੰਕ ਜਾਂ 1.36 ਫੀਸਦੀ ਵਧ ਕੇ 83,018.16 ’ਤੇ ਪਹੁੰਚਣ ਤੋਂ ਬਾਅਦ 30 ਸ਼ੇਅਰਾਂ ਵਾਲੇ ਸੈਂਸੈਕਸ ਨੇ ਬਾਅਦ ਵਿੱਚ ਆਪਣੇ ਜ਼ਿਆਦਾਤਰ ਲਾਭ ਗੁਆ ਦਿੱਤੇ। ਤਾਂ ਵੀ ਉਹ 158.32 ਅੰਕ ਜਾਂ 0.19 ਫੀਸਦੀ ਚੜ੍ਹ ਕੇ 82,055.11 ’ਤੇ ਬੰਦ ਹੋਇਆ। ਇਸੇ ਤਰ੍ਹਾਂ 50 ਸ਼ੇਅਰਾਂ ਵਾਲਾ ਨਿਫਟੀ 72.45 ਅੰਕ ਜਾਂ 0.29 ਫੀਸਦੀ ਚੜ੍ਹ ਕੇ 25,044.35 ’ਤੇ ਬੰਦ ਹੋਇਆ। ਇਹ ਸੂਚਕਾਂਕ ਦਿਨ ਦੇ ਉੱਚੇ ਪੱਧਰ 25,317.70 ਤੋਂ ਹੇਠਾਂ ਡਿੱਗ ਗਿਆ।


