ਨਵੀਂ ਦਿੱਲੀ : ਐੱਨ ਡੀ ਏ ਦੇ ਉਮੀਦਵਾਰ ਸੀ ਪੀ ਰਾਧਾ�ਿਸ਼ਨਨ ਮੰਗਲਵਾਰ ਦੇਸ਼ ਦੇ ਉਪ ਰਾਸ਼ਟਰਪਤੀ ਚੁਣੇ ਗਏ। ਉਨ੍ਹਾ ਨੂੰ 452 ਵੋਟਾਂ ਮਿਲੀਆਂ ਜਦਕਿ ਅਪੋਜ਼ੀਸ਼ਨ ਇੰਡੀਆ ਗੱਠਜੋੜ ਦੇ ਉਮੀਦਵਾਰ ਜਸਟਿਸ ਸੁਦਰਸ਼ਨ ਰੈੱਡੀ ਨੂੰ 300 ਵੋਟਾਂ ਮਿਲੀਆਂ। ਰਾਧਾ�ਿਸ਼ਨਨ 152 ਵੋਟਾਂ ਨਾਲ ਜੇਤੂ ਰਹੇ। ਲੋਕ ਸਭਾ ਤੇ ਰਾਜ ਸਭਾ ਦੇ 781 ਵਿੱਚੋਂ 769 ਮੈਂਬਰਾਂ ਨੇ ਵੋਟਾਂ ਪਾਈਆਂ ਸਨ। ਕੁੱਲ 98 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ।





