ਰਾਹੁਲ ਗਾਂਧੀ ਦੀਆਂ ਫੇਰੀਆਂ ਕੰਮ ਨਾ ਆਈਆਂਾ
ਪਟਨਾ : ਬਿਹਾਰ ਚੋਣਾਂ ਦੀ ਤਸਵੀਰ ਹੁਣ ਬਿਲਕੁਲ ਸਾਫ ਹੋ ਗਈ ਹੈ। 243 ਸੀਟਾਂ ਵਿਚੋਂ ਐੱਨ ਡੀ ਏ 202 ਸੀਟਾਂ ’ਤੇ ਅੱਗੇ ਚੱਲ ਰਿਹਾ ਹੈ, ਜਦ ਕਿ ਮਹਾਂਗਠਜੋੜ ਦੇ ਹਿੱਸੇ 37 ਸੀਟਾਂ ਹੀ ਆ ਰਹੀਆਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਕਸ ’ਤੇ ਲਿਖਿਆ ਕਿ ਇਹ ਚੰਗੇ ਸ਼ਾਸਨ ਦੀ ਜਿੱਤ ਹੈ। ਭਾਰਤੀ ਜਨਤਾ ਪਾਰਟੀ ਨੇ 63 ਸੀਟਾਂ ਜਿੱਤ ਲਈਆਂ ਹਨ ਤੇ ਇਹ 27 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਜਨਤਾ ਦਲ (ਯੂਨਾਈਟਿਡ) ਨੇ 44 ਸੀਟਾਂ ਜਿੱਤ ਲਈਆਂ ਹਨ ਤੇ ਇਹ 40 ਸੀਟਾਂ ’ਤੇ ਅੱਗੇ ਚੱਲ ਰਿਹਾ ਹੈ। ਦੂਜੇ ਪਾਸੇ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਨੂੰ 13 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ ਤੇ ਇਹ 12 ਸੀਟਾਂ ’ਤੇ ਅੱਗੇ ਹੈ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ 9 ਸੀਟਾਂ ਜਿੱਤ ਲਈਆਂ ਹਨ ਤੇ ਇਹ 10 ਸੀਟਾਂ ’ਤੇ ਅੱਗੇ ਹੈ। ਕਾਂਗਰਸ ਨੂੰ ਹਾਲੇ ਸਿਰਫ 1 ਸੀਟ ਮਿਲੀ ਹੈ ਤੇ ਇਹ 5 ਸੀਟਾਂ ’ਤੇ ਅੱਗੇ ਹੈ। ਐੱਲ ਜੇ ਪੀ (ਆਰ ਵੀ) ਦੇ ਉਮੀਦਵਾਰ ਸੰਜੈ ਕੁਮਾਰ ਸਿੰਘ ਨੇ ਮਹੂਆ ਤੋਂ ਆਰ ਜੇ ਡੀ ਦੇ ਮੁਕੇਸ਼ ਕੁਮਾਰ ਰੌਸ਼ਨ ਨੂੰ 44,997 ਵੋਟਾਂ ਨਾਲ ਹਰਾਇਆ, ਤੇਜ ਪ੍ਰਤਾਪ ਯਾਦਵ ਤੀਜੇ ਸਥਾਨ ’ਤੇ ਰਹੇ। ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਐੱਨ ਡੀ ਏ ਪਰਵਾਰ ਦੇ ਮੈਂਬਰਾਂ ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ ਅਤੇ ਉਪੇਂਦਰ ਕੁਸ਼ਵਾਹਾ ਨੂੰ ਬਿਹਾਰ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੰਦਿਆਂ ਧੰਨਵਾਦ ਕੀਤਾ। ਮੋਦੀ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ। ਆਰ ਜੇ ਡੀ ਆਗੂ ਤੇ ਮਹਾਂਗੱਠਜੋੜ ਦੇ ਮੁੱਖ ਮੰਤਰੀ ਚਿਹਰੇ ਤੇਜਸਵੀ ਯਾਦਵ ਰਾਘੋਪੁਰ ਸੀਟ ਤੋਂ ਪਿੱਛੇ ਚੱਲ ਰਹੇ ਸਨ, ਪਰ ਉਨ੍ਹਾਂ 22 ਗੇੜ ਤੋਂ ਬਾਅਦ ਲੀਡ ਹਾਸਲ ਕਰ ਲਈ ਹੈ। ਉਨ੍ਹਾ ਇਸ ਸੀਟ ਤੋਂ ਭਾਜਪਾ ਉਮੀਦਵਾਰ ਸਤੀਸ਼ ਕੁਮਾਰ ਨਾਲੋਂ 14122 ਵੋਟਾਂ ਵੱਧ ਹਾਸਲ ਕਰ ਲਈਆਂ ਹਨ। ਮਹੂਆ ਤੋਂ ਜਨਸ਼ਕਤੀ ਜਨਤਾ ਦਲ (ਜੇ ਜੇ ਪੀ) ਦੇ ਤੇਜ ਪ੍ਰਤਾਪ ਸਿੰਘ 27ਵੇਂ ਗੇੜ ਦੀ ਗਿਣਤੀ ਮਗਰੋਂ 52000 ਦੇ ਕਰੀਬ ਵੋਟਾਂ ਦੇ ਵੱਡੇ ਫ਼ਰਕ ਨਾਲ ਪਿੱਛੇ ਹਨ। ਬਿਹਾਰ ਚੋਣਾਂ ਵਿਚ ਕੌਮੀ ਜਮਹੂਰੀ ਗੱਠਜੋੜ ਦੇ ਵੱਡੀ ਜਿੱਤ ਵੱਲ ਵਧਣ ਦਰਮਿਆਨ ਜੇ ਡੀ ਯੂ ਵਰਕਰਾਂ ਨੇ ਪਟਨਾ ਸਥਿਤ ਪਾਰਟੀ ਹੈੱਡਕੁਆਰਟਰ ਵਿਚ ਪਟਾਕੇ ਚਲਾ ਕੇ ਜਸ਼ਨ ਮਨਾਇਆ। ਚੋਣ ਕਮਿਸ਼ਨ ਨੇ ਵੋਟਾਂ ਦੀ ਗਿਣਤੀ ਲਈ ਬਿਹਾਰ ਦੇ ਸਾਰੇ 243 ਵਿਧਾਨ ਸਭਾ ਹਲਕਿਆਂ ’ਚ ਪੁਖ਼ਤਾ ਪ੍ਰਬੰਧ ਕੀਤੇ ਹਨ।





