ਕੈਨੇਡਾ ਦੇ ਸਕੂਲ ‘ਚ ਗੋਲੀਬਾਰੀ, 9 ਮੌਤਾਂ

0
8

ਟੰਬਲਰ ਰਿਜ : ਕੈਨੇਡਾ ਦੇ ਪੱਛਮੀ ਤੱਟੀ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਉਤਰੀ ਪਾਸੇ ਸ਼ਾਂਤ ਖੇਤਰ ਵਜੋਂ ਜਾਣੇ ਜਾਂਦੇ ਇਲਾਕੇ ਦੇ ਹਾਇਰ ਸੈਕੰਡਰੀ ਸਕੂਲ ‘ਚ ਬੰਦੂਕਧਾਰੀ ਵੱਲੋਂ ਕੀਤੀ ਗੋਲੀਬਾਰੀ ਕਾਰਨ 9 ਜਣਿਆਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਅਨੁਸਾਰ ਹਮਲਾਵਰ ਬੰਦੂਕਧਾਰੀ ਔਰਤ ਦੀ ਵੀ ਮੌਤ ਹੋ ਗਈ। ਕਰੀਬ 25 ਹੋਰਨਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਬੀ ਸੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਅਨੁਸਾਰ ਪੁਲਸ ਨੂੰ ਮੰਗਲਵਾਰ ਦੁਪਹਿਰ ਡੇਢ ਵਜੇ ਟੰਬਲਰ ਰਿੱਜ ਸਕੂਲ ਵਿੱਚ ਕਿਸੇ ਬੰਦੂਕਧਾਰੀ ਦੇ ਬਾਰੇ ਸੂਚਨਾ ਮਿਲੀ ਸੀ, ਮੌਕੇ ‘ਤੇ ਪਹੁੰਚਣ ਤੱਕ 7ਵੀਂ ਤੋਂ 12 ਤੱਕ ਦੇ ਕਈ ਵਿਦਿਆਰਥੀਆਂ ਨੂੰ ਗੋਲੀਆਂ ਲੱਗੀਆਂ ਹੋਈਆਂ ਸਨ, ਜਿਨਾਂ ‘ਚੋਂ 6 ਦੀ ਮੌਤ ਹੋ ਚੁੱਕੀ ਸੀ, ਇੱਕ ਜ਼ਖ਼ਮੀ ਮੁਢਲੀ ਡਾਕਟਰੀ ਮਦਦ ਦੌਰਾਨ ਦਮ ਤੋੜ ਗਿਆ।
ਇਸ ਦੌਰਾਨ ਆਲੇ-ਦੁਆਲੇ ਦੇ ਘਰਾਂ ‘ਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲੀਆਂ। ਅਜੇ ਹੋਰ ਘਰਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਬੰਦੂਕਧਾਰੀ ਨੇ ਖੁਦਕੁਸ਼ੀ ਕੀਤੀ ਜਾਂ ਕਿਸੇ ਹੋਰ ਨੇ ਉਸ ਨੂੰ ਮਾਰਿਆ ਹੈ।
ਟੰਬਲਰ ਰਿਜ ਵੈਨਕੂਵਰ ਤੋਂ ਕਰੀਬ 1,000 ਕਿੱਲੋਮੀਟਰ ਉੱਤਰ ਵਿੱਚ ਅਲਬਰਟਾ ਦੀ ਸਰਹੱਦ ਦੇ ਨੇੜੇ ਸਥਿਤ ਹੈ। ਸਕੂਲ ਵਿੱਚ 7ਵੀਂ ਤੋਂ 12ਵੀਂ ਜਮਾਤ ਤੱਕ 175 ਵਿਦਿਆਰਥੀ ਪੜ੍ਹਦੇ ਸਨ।