ਕਾਂਗਰਸ ਤੇ ਭਾਜਪਾ ਵਰਕਰਾਂ ਵਿਚਕਾਰ ਝੜਪ

0
11

ਇੰਦੌਰ : ਬੀਤੇ ਸ਼ੁੱਕਰਵਾਰ ਇੰਡੀਆ ਏ ਆਈ ਇੰਪੈਕਟ ਸਿਖ਼ਰ ਸੰਮੇਲਨ ਵਿਚ ਯੂਥ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਵਿਰੁੱਧ ਭਾਜਪਾ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਕਾਰ ਝੜਪ ਹੋ ਗਈ। ਪੱਥਰਬਾਜ਼ੀ ਵੀ ਹੋਈ। ਸਥਿਤੀ ਨੂੰ ਕਾਬੂ ਕਰਨ ਲਈ ਪੁਲਸ ਤਾਇਨਾਤ ਕੀਤੀ ਗਈ। ਡੀ ਸੀ ਪੀ ਕਿ੍ਰਸ਼ਨਾ ਲਾਲਚੰਦਾਨੀ ਨੇ ਕਿਹਾ, ‘ਇਸ ਝੜਪ ਵਿਚ ਦੋ ਧਿਰਾਂ ਸ਼ਾਮਲ ਸਨ। ਇਕ ਧਿਰ ਵਿਰੋਧ ਕਰ ਰਹੀ ਸੀ। ਵਿਰੋਧ ਪ੍ਰਦਰਸ਼ਨ ਕਾਂਗਰਸ ਦਫ਼ਤਰ ਦੇ ਨੇੜੇ ਸੀ। ਇਲਾਕੇ ਨੂੰ ਬੈਰੀਕੇਡ ਕੀਤਾ ਗਿਆ ਸੀ ਅਤੇ ਪੁਲਸ ਦੇ ਢੁਕਵੇਂ ਪ੍ਰਬੰਧ ਯਕੀਨੀ ਬਣਾਏ ਗਏ ਸਨ। ਅਚਾਨਕ ਕੁਝ ਅਫਵਾਹਾਂ ਫੈਲਾਈਆਂ ਗਈਆਂ ਅਤੇ ਕੁਝ ਪੱਥਰ ਸੁੱਟੇ ਗਏ। ਫਿਰ ਦੂਜੇ ਪਾਸੇ ਨੇ ਵੀ ਪੱਥਰ ਸੁੱਟੇ। ਕੁਝ ਲੋਕ ਜ਼ਖਮੀ ਹੋ ਗਏ।’