ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 65 ਹੋਈ

0
247

ਪਟਨਾ : ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਗਰੀਬਾਂ ‘ਤੇ ਕਹਿਰ ਬਣ ਕੇ ਟੁੱਟ ਰਹੀ ਹੈ | ਛਪਰਾ ‘ਚ ਸ਼ੁੱਕਰਵਾਰ ਦੁਪਹਿਰ ਤੱਕ ਕੁੱਲ 60 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋ ਗਈ | ਸੀਵਾਨ ‘ਚ ਵੀ ਹੁਣ ਜ਼ਹਿਰੀਲੀ ਸ਼ਰਾਬ ਦਾ ਕਹਿਰ ਸ਼ੁਰੂ ਹੋ ਗਿਆ, ਇਸ ਜ਼ਿਲ੍ਹੇ ‘ਚ 5 ਲੋਕਾਂ ਦੀ ਜਾਨ ਜਾਣ ਦੀ ਖ਼ਬਰ ਹੈ | ਬਿਹਰ ‘ਚ ਚਾਰ ਦਿਨਾ ਦੇ ਅੰਦਰ 65 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਚੁੱਕੀ ਹੈ | ਹਾਲੇ ਕੁਝ ਹਸਪਤਾਲ ‘ਚ ਭਰਤੀ ਹਨ | ਸੀਵਾਨ ‘ਚ ਬ੍ਰਹਮਸਥਾਨ ਦੇ ਚੌਕੀਦਾਰ ਦੀ ਵੀ ਸ਼ਰਾਬ ਨਾਲ ਮੌਤ ਹੋਈ | ਇਸ ਤੋਂ ਇਲਾਵਾ ਸਾਰਣ ਜ਼ਿਲ੍ਹੇ ਦੇ ਇਸੂਆਪੁਰ ਦੇ ਚੌਕੀਦਾਰ ਦਾ ਪੁੱਤਰ ਵੀ ਮਰ ਗਿਆ |
ਖ਼ਬਰ ਹੈ ਕਿ ਸ਼ਰਾਬ ਕਾਂਡ ਦੇ ਪੀੜਤ ਪਰਵਾਰਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਲਾਸ਼ਾਂ ਨੂੰ ਜਲਾਉਣ ਅਤੇ ਪੀੜਤਾਂ ਨੂੰ ਡਰਾ-ਧਮਕਾ ਕੇ ਮੌਤ ਦੇ ਅੰਕੜੇ ਨੂੰ ਲੁਕਾਇਆ ਜਾ ਰਿਹਾ ਹੈ | ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਲਈ ਗਠਿਤ ਐੱਸ ਆਈ ਟੀ ਨੇ 20 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ | ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |
ਇਸੇ ਦੌਰਾਨ ਸ਼ਰਾਬ ਨਾਲ ਮੌਤਾਂ ਦੀ ਅੱੈਸ ਆਈ ਟੀ ਤੋਂ ਜਾਂਚ ਕਰਾਉਣ ਲਈ ਸੁਪਰੀਮ ਕੋਰਟ ‘ਚ ਅਰਜ਼ੀ ਦਾਖ਼ਲ ਕੀਤੀ ਗਈ ਹੈ | ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਪੀ ਐੱਸ ਨਰਸਿਮ੍ਹਾ ਦੀ ਬੈਂਚ ਦੇ ਸਾਹਮਣੇ ਇਹ ਅਰਜ਼ੀ ਪੇਸ਼ ਹੋਈ ਹੈ ਅਤੇ ਇਸ ਨੂੰ ਤਤਕਾਲ ਸੂਚੀਬੱਧ ਕਰਨ ਲਈ ਕਿਹਾ ਗਿਆ | ਬੈਂਚ ਨੇ ਇਸ ਮਾਮਲੇ ਦਾ ਜ਼ਿਕਰ ਕਰਨ ਵਾਲੇ ਵਕੀਲ ਪਵਨ ਪ੍ਰਕਾਸ਼ ਪਾਠਕ ਨੂੰ ਕਿਹਾ ਕਿ ਪਟੀਸ਼ਨਕਰਤਾ ਨੂੰ ਮਾਮਲੇ ਨੂੰ ਸੂਚੀਬੱਧ ਕਰਨ ਲਈ ਸਹੀ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ |
ਸਿਖਰਲੀ ਅਦਾਲਤ ‘ਚ ਸ਼ੁੱਕਰਵਾਰ ਤੋਂ ਦੋ ਹਫਤਿਆਂ ਦੀਆਂ ਸ਼ਰਦ ਰੁੱਤ ਦੀਆਂ ਛੁੱਟੀਆਂ ਹੋ ਗਈਆਂ | ਇਸ ਤੋਂ ਬਾਅਦ ਅਦਾਲਤ ਦਾ ਕੰਮਕਾਜ ਦੋ ਜਨਵਰੀ ਨੂੰ ਆਰੰਭ ਹੋਵੇਗਾ | ਇੱਥੇ ਛਪਰਾ ਜ਼ਿਲ੍ਹੇ ‘ਚ ਹੀ ਸ਼ੁੱਕਰਵਾਰ ਤੱਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ |

LEAVE A REPLY

Please enter your comment!
Please enter your name here