ਯੂਕਰੇਨ ‘ਤੇ ਪੂਰੀ ਤਾਕਤ ਨਾਲ ਰੂਸ ਨੇ ਫਿਰ ਬੋਲਿਆ ਹਮਲਾ

0
292

ਨਵੀਂ ਦਿੱਲੀ : ਯੂਕਰੇਨ ਅਤੇ ਰੂਸ ਵਿਚਾਲੇ ਮਹੀਨਿਆਂ ਤੋਂ ਚੱਲੀ ਆ ਰਹੀ ਜੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ | ਯੂਕਰੇਨ ‘ਚ ਰੂਸ ਨੇ ਇੱਕ ਵਾਰ ਫਿਰ ਤੋਂ ਹਮਲੇ ਤੇਜ਼ ਕਰ ਦਿੱਤੇ ਹਨ | ਸ਼ੁੱਕਰਵਾਰ ਨੂੰ ਰਾਜਧਾਨੀ ਕੀਵ ‘ਚ ਕਈ ਥਾਈਾ ਧਮਾਕੇ ਸੁਣਾਈ ਦਿੱਤੇ | ਰੂਸ ਨੇ ਸ਼ੁੱਕਰਵਾਰ ਨੂੰ ਯੂਕਰੇਨ ‘ਤੇ ਤਾਬੜਤੋੜ ਹਵਾਈ ਹਮਲੇ ਕੀਤੇ | ਜਿਸ ‘ਚ ਕਈ ਊਰਜਾ ਕੇਂਦਰ ਅਤੇ ਅਹਿਮ ਇਮਾਰਤਾਂ ਤਬਾਹ ਹੋ ਗਈਆਂ | ਰੂਸੀ ਹਮਲਿਆਂ ਕਾਰਨ ਖਾਰਕੀਵ ਅਤੇ ਸੂਮੀ ਦੇ ਇਲਾਕਿਆਂ ‘ਚ ਬਿਜਲੀ ਠੱਪ ਹੋ ਗਈ ਹੈ | ਰਾਸ਼ਟਰਪਤੀ ਜੇਲੇਂਸਕੀ ਦੇ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਿਜ਼ਾਇਲ ਅਟੈਕ ਨਾਲ ਇੱਕ ਬਿਲਡਿੰਗ ਪੂਰੀ ਤਰ੍ਹਾਂ ਤਬਾਹ ਹੋ ਗਈ | ਇਸ ਦੇ ਮਲਬੇ ‘ਚ ਹਾਲੇ ਵੀ ਲੋਕ ਫਸੇ ਹੋਣ ਦਾ ਖਦਸ਼ਾ ਹੈ | ਕੀਵ ਦੇ ਮੇਅਰ ਵਿਟਾਲੀ ਕਿਲਟਸਕੋ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਤੱਕ ਰੂਸ ਹਵਾਈ ਹਮਲੇ ਬੰਦ ਨਹੀਂ ਕਰ ਦਿੰਦਾ, ਉਹ ਬੰਕਰਾਂ ‘ਚ ਹੀ ਰਹਿਣ | ਇਨ੍ਹਾਂ ਹਮਲਿਆਂ ਤੋਂ ਬਾਅਦ ਕੀਵ ਸਮੇਤ ਕਈ ਸ਼ਹਿਰਾਂ ‘ਚ ਬਲੈਕ ਆਊਟ ਹੋ ਗਿਆ | ਲੋਕਾਂ ਨੇ ਖੱਦ ਨੂੰ ਬਚਾਉਣ ਲਈ ਸਟੇਸ਼ਨਾਂ ‘ਚ ਸ਼ਰਣ ਲਈ | ਰਿਪੋਰਟਾਂ ਅਨੁਸਾਰ ਯੂਕਰੇਨ ਦੀ ਧਰਤੀ ‘ਤੇ ਰੂਸੀ ਸੈਨਿਕਾਂ ਨੇ ਇੱਕ ਵਾਰ ਫਿਰ ਹਮਲਾ ਤੇਜ਼ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਕੀਵ ਸਮੇਤ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਧਮਾਕੇ ਹੋਏ |

LEAVE A REPLY

Please enter your comment!
Please enter your name here