ਸੜਕ ਹਾਦਸੇ ’ਚ ਚਾਰ ਭਾਰਤੀ ਨੌਜਵਾਨ ਹਲਾਕ

0
129

ਟੈਕਸਸ : ਅਮਰੀਕਾ ’ਚ ਪੰਜ ਵਾਹਨਾਂ ਦੀ ਹੋਈ ਭਿਆਨਕ ਟੱਕਰ ’ਚ ਚਾਰ ਭਾਰਤੀ ਨੌਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ।ਇਹ ਹਾਦਸਾ ਟੈਕਸਸ ਸੂਬੇ ਦੇ ਸ਼ਹਿਰ ਆਨਾ ਦੇ ਇਕ ਹਾਈਵੇ ’ਤੇ ਉਦੋਂ ਹੋਇਆ, ਜਦੋਂ ਇਕ ਟਰੱਕ ਨੇ ਭਾਰਤੀ ਨੌਜਵਾਨਾਂ ਦੀ ਕਾਰ ਨੂੰ ਪਿੱਛਿਉ ਟੱਕਰ ਮਾਰ ਦਿੱਤੀ। ਟੱਕਰ ਹੁੰਦਿਆਂ ਹੀ ਕਾਰ ਨੂੰ ਅੱਗ ਲੱਗ ਗਈ।ਮਿ੍ਰਤਕਾਂ ਦੀ ਪਛਾਣ ਆਰੀਅਨ ਰਘੂਨਾਥ ਓਰਮਪੱਟੀ, ਫ਼ਾਰੂਕ ਸ਼ੇਖ, ਲੋਕੇਸ਼ ਪਲਾਚਰਲਾ ਤੇ ਦਰਸ਼ਿਨੀ ਵਾਸੂਦੇਵਨ ਵਜੋਂ ਹੋਈ ਹੈ। ਰਿਪੋਰਟ ਅਨੁਸਾਰ ਚਾਰੇ ਜਣੇ ਇੱਕ ਕਾਰ ਪੂਲਿੰਗ ਐਪ ਜ਼ਰੀਏ ਇਸ ਕਾਰ ’ਚ ਸਵਾਰ ਸਨ ਅਤੇ ਬੈਂਟੋਨਵਿਲੇ ਨੂੰ ਜਾ ਰਹੇ ਸਨ। ਆਰੀਅਨ ਅਤੇ ਫ਼ਾਰੂਕ ਵੈਂਟੋਨਵਿਲੇ ਦੇ ਵਸਨੀਕ ਸਨ ਤੇ ਡਲਾਸ ’ਚ ਇਕ ਸਮਾਗਮ ਤੋਂ ਪਰਤ ਰਹੇ ਸਨ।ਲੋਕੇਸ਼ ਆਪਣੀ ਪਤਨੀ ਕੋਲ ਵੈਂਟੋਨਵਿਲੇ ਜਾ ਰਿਹਾ ਸੀ, ਜਦੋਂਕਿ ਦਰਸ਼ਿਨੀ ਵੀ ਆਪਣੇ ਅੰਕਲ ਨੂੰ ਮਿਲਣ ਉਥੇ ਜਾ ਰਹੀ ਸੀ।

LEAVE A REPLY

Please enter your comment!
Please enter your name here