ਭੁਬਨੇਸ਼ਵਰ : ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਸਥਾਨਕ ਥਾਣੇ ’ਚ ਮੇਜਰ ’ਤੇ ਕਥਿਤ ਤਸ਼ੱਦਦ ਕਰਨ ਅਤੇ ਉਸ ਦੀ ਮੰਗੇਤਰ ਦੇ ‘ਜਿਨਸੀ ਸ਼ੋਸ਼ਣ’ ਦੇ ਮਾਮਲੇ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਸੂਬਾ ਸਰਕਾਰ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਚਿਤਰੰਜਨ ਦਾਸ ਦੀ ਅਗਵਾਈ ’ਚ ਜਾਂਚ ਕਮਿਸਨ ਦਾ ਗਠਨ ਕੀਤਾ ਹੈ। ਕਮਿਸ਼ਨ ਵੱਲੋਂ ਘਟਨਾ ਤੇ ਇਸ ਨਾਲ ਜੁੜੇ ਹਾਲਾਤ ਦੇ ਨਾਲ-ਨਾਲ ਇਸ ਨਾਲ ਸੰਬੰਧਤ ਵਿਅਕਤੀਆਂ ਅਤੇ ਅਧਿਕਾਰੀਆਂ ਦੀ ਭੂਮਿਕਾ, ਆਚਰਨ ਅਤੇ ਜਵਾਬਦੇਹੀ ਦੀ ਜਾਂਚ ਕੀਤੀ ਜਾਵੇਗੀ।


