ਚੇਨੱਈ : ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਕਿਹਾ ਹੈ ਕਿ ਕਿਰਨ ਰਾਓ ਤੇ ਆਮਿਰ ਖਾਨ ਦੀ ਫਿਲਮ ‘ਲਾਪਤਾ ਲੇਡੀਜ਼’ ਦੀ ਆਸਕਰ ਐਵਾਰਡ-2025 ਲਈ ਭਾਰਤ ਦੀ ਅਧਿਕਾਰਤ ਫਿਲਮ ਵਜੋਂ ਚੋਣ ਕੀਤੀ ਗਈ ਹੈ। ਇਹ ਹਿੰਦੀ ਫਿਲਮ ਪਿਤਰ-ਸੱਤਾ ’ਤੇ ਹਲਕਾ-ਫੁਲਕਾ ਵਿਅੰਗ ਹੈ। ਇਹ 29 ਫਿਲਮਾਂ ਵਿੱਚੋਂ ਚੁਣੀ ਗਈ ਹੈ, ਜਿਨ੍ਹਾਂ ’ਚ ਬਾਲੀਵੁੱਡ ਦੀ ਹਿੱਟ ਫਿਲਮ ‘ਐਨੀਮਲ’, ਮਲਿਆਲਮ ਦੀ ਕੌਮੀ ਪੁਰਸਕਾਰ ਜੇਤੂ ‘ਅੱਟਮ’ ਅਤੇ ਕਾਂਸ ਜੇਤੂ ‘ਆਲ ਵੀ ਇਮੇਜਿਨ ਐਜ਼ ਲਾਈਟ’ ਸ਼ਾਮਲ ਸਨ।
ਕੁੜੀ ਗੁਜਰਾਤ ਦੀ
ਜੈਪੁਰ : ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ਰੀਆ ਸਿੰਘਾ ਨੂੰ ਮਿਲਿਆ ਹੈ। ਐਤਵਾਰ ਅਦਾਕਾਰਾ ਅਤੇ ਮਿਸ ਯੂਨੀਵਰਸ ਇੰਡੀਆ 2015 ਉਰਵਸ਼ੀ ਰੌਤੇਲਾ ਨੇ ਰੀਆ ਨੂੰ ਤਾਜ ਪਹਿਨਾਇਆ। ਰੀਆ ਹੁਣ ਮੈਕਸੀਕੋ ’ਚ ਗਲੋਬਲ ਮਿਸ ਯੂਨੀਵਰਸ 2024 ਮੁਕਾਬਲੇ ’ਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਗੁਜਰਾਤ ਦੀ 19 ਸਾਲਾ ਰੀਆ ਸਿੰਘਾ ਮਸ਼ਹੂਰ ਮਾਡਲ ਹੈ।
ਕੰਗਨਾ ਖਿਲਾਫ ਮਾਣਹਾਨੀ ਦਾ ਕੇਸ ਕਰਾਂਗੇ : ਵਿਕਰਮਾਦਿੱਤਿਆ
ਸ਼ਿਮਲਾ : ਹਿਮਾਚਲ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਸੋਮਵਾਰ ਭਾਜਪਾ ਦੀ ਮੰਡੀ ਤੋਂ ਸਾਂਸਦ ਕੰਗਨਾ ਰਣੌਤ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਕੰਗਨਾ ਨੇ ਦਾਅਵਾ ਕੀਤਾ ਸੀ ਕਿ ਹਿਮਾਚਲ ਸਰਕਾਰ ਕਰਜ਼ਾ ਲੈ ਕੇ ਸੋਨੀਆ ਗਾਂਧੀ ਨੂੰ ਦੇ ਰਹੀ ਹੈ। ਉਨ੍ਹਾ ਕਿਹਾਜੇ ਕੰਗਨਾ ਰਣੌਤ ਆਪਣੇ ਦਾਅਵੇ ਸੰਬੰਧੀ ਕੋਈ ਦਸਤਾਵੇਜ਼ੀ ਸਬੂਤ


