ਚੰਡੀਗੜ੍ਹ : ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਟੋਹਾਣਾ ਵਿਖੇ ਚੋਣ ਰੈਲੀ ’ਚ ਕਾਂਗਰਸ ਨੂੰ ‘ਦਲਿਤ ਵਿਰੋਧੀ’ ਪਾਰਟੀ ਦੱਸਦਿਆਂ ਕਿਹਾ ਕਿ ਇਸ ਨੇ ਭੈਣ ਕੁਮਾਰੀ ਸ਼ੈਲਜਾ ਅਤੇ ਅਸ਼ੋਕ ਤੰਵਰ ਵਰਗੇ ਦਲਿਤ ਆਗੂਆਂ ਦਾ ਅਪਮਾਨ ਕੀਤਾ ਹੈ। ਉਨ੍ਹਾ ਰਾਖਵੇਂਕਰਨ ’ਤੇ ਟਿੱਪਣੀ ਲਈ ਰਾਹੁਲ ਗਾਂਧੀ ਦੀ ਵੀ ਅਲੋਚਨਾ ਕੀਤੀ ਅਤੇ ਕਿਹਾ ਕਿ ਜੇ ਕੋਈ ਹੈ, ਜੋ ਕੋਟੇ ਦੀ ਰੱਖਿਆ ਕਰ ਸਕਦਾ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।
ਮੇਰੀਆਂ ਰਗਾਂ ’ਚ ਕਾਂਗਰਸੀ ਖੂਨ
ਨਵੀਂ ਦਿੱਲੀ : ਪਾਰਟੀ ਤੋਂ ਨਰਾਜ਼ਗੀ ਦੀਆਂ ਖਬਰਾਂ ਵਿਚਕਾਰ ਕਾਂਗਰਸ ਦੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ ਨੇ ਸੋਮਵਾਰ ਕਿਹਾ ਕਿ ਉਹ ਕਾਂਗਰਸੀ ਹਨ ਅਤੇ ਅਗਲੇ 2-3 ਦਿਨਾਂ ਵਿਚ ਪ੍ਰਚਾਰ ਸ਼ੁਰੂ ਕਰਨਗੇ। 61 ਸਾਲਾ ਸ਼ੈਲਜਾ ਨੇ ਕਿਹਾ ਕਿ ਪਾਰਟੀ ਵਿਚ 100 ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਹਨ, ਪਰ ਉਹ ਪਾਰਟੀ ਦੇ ਅੰਦਰ ਦੀਆਂ ਗੱਲਾਂ ਹਨ। ਭਾਜਪਾ ਵੱਲੋਂ ਕੀਤੀ ਗਈ ਟਿੱਪਣੀ ਬਾਰੇ ਉਨ੍ਹਾ ਕਿਹਾਮੈਂ ਚੁੱਪ ਸੀ ਇਸ ਲਈ ਉਹ ਅਜਿਹੀਆਂ ਗੱਲਾਂ ਕਰਦੇ ਹਨ, ਉਨ੍ਹਾਂ ਨੂੰ ਅਤੇ ਸਭ ਨੂੰ ਪਤਾ ਹੈ ਕੁਮਾਰੀ ਸ਼ੈਲਜਾ ਕਾਂਗਰਸੀ ਹੈ। ਮੇਰੀਆਂ ਰਗਾਂ ਵਿਚ ਕਾਂਗਰਸ ਦਾ ਖੂਨ ਹੈ। ਜਿਵੇਂ ਮੇਰੇ ਪਿਤਾ ਨੂੰ ਪਾਰਟੀ ਦੇ ਝੰਡੇ ਵਿਚ ਲਪੇਟਿਆ ਗਿਆ ਸੀ, ਉਸੇ ਤਰ੍ਹਾਂ ਮੈਂ ਵੀ ਪਾਰਟੀ ਛੱਡਾਂਗੀ।



