ਇੰਟਰਵਿਊ ਨੂੰ ਲੈ ਕੇ ਲਾਰੈਂਸ ਖਿਲਾਫ ਜੈਪੁਰ ’ਚ ਐੱਫ ਆਈ ਆਰ

0
160

ਜੈਪੁਰ : ਸਥਾਨਕ ਪੁਲਸ ਨੇ ਇਕ ਨਿਊਜ਼ ਚੈਨਲ ’ਤੇ ਪਿਛਲੇ ਸਾਲ ਮਾਰਚ ’ਚ ਪ੍ਰਸਾਰਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਸੰਬੰਧ ’ਚ ਐੱਫ ਆਈ ਆਰ ਦਰਜ ਕੀਤੀ ਹੈ। ਜੈਪੁਰ ਪੁਲਸ ਦੇ ਕਮਿਸ਼ਨਰ ਬੀਜੂ ਜਾਰਜ ਜੋਸਫ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਜੈਪੁਰ ’ਚ ਐੱਫ ਆਈ ਆਰ ਦਰਜ ਕੀਤੀ ਗਈ ਹੈ।
ਪੰਜਾਬ ਪੁਲਸ ਨੇ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕੀਤਾ ਸੀ। ਡੀ ਸੀ ਪੀ ਜੈਪੁਰ (ਪੂਰਬ) ਤੇਜਸਵਿਨੀ ਗੌਤਮ ਨੇ ਦੱਸਿਆ ਕਿ ਪੰਜਾਬ ਪੁਲਸ ਦੀ ਸਿਟ ਨੇ ਪਾਇਆ ਕਿ ਇੰਟਰਵਿਊ ਦੇ ਸਮੇਂ ਬਿਸ਼ਨੋਈ ਜੈਪੁਰ ਜੇਲ੍ਹ ’ਚ ਸੀ। ਜੈਪੁਰ ਕੇਂਦਰੀ ਜੇਲ੍ਹ ਲਾਲ ਕੋਠੀ ਥਾਣੇ ਦੇ ਅਧਿਕਾਰ ਖੇਤਰ ’ਚ ਆਉਂਦੀ ਹੈ ਅਤੇ ਇਸ ਵਾਸਤੇ ਮਾਮਲਾ ਇੱਥੇ ਹੀ ਦਰਜ ਕੀਤਾ ਗਿਆ। ਗਾਂਧੀ ਨਗਰ ਦੇ ਸਹਾਇਕ ਪੁਲਸ ਕਮਿਸ਼ਨਰ ਨਾਰਾਇਣ ਕੁਮਾਰ ਬਾਰੀਆ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ ਗਿਆ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਪੁਲਸ ਮੁਤਾਬਕ ਅਸਲ ਵਿਚ ਲਾਰੈਂਸ ਨੇ ਇਹ ਇੰਟਰਵਿਊ ਪੰਜਾਬ ਵਿਚ ਨਹੀਂ, ਸਗੋਂ ਜੈਪੁਰ ਸੈਂਟਰਲ ਜੇਲ੍ਹ ਵਿੱਚ ਜ਼ੂਮ ਐਪ ਰਾਹੀਂ ਇਕ ਚੈਨਲ ਨੂੰ ਦਿੱਤੀ ਸੀ।
ਸਵਾਲ ਉਠਾਏ ਗਏ ਸਨ ਕਿ ਲਾਰੈਂਸ ਨੇ ਜੇਲ੍ਹ ’ਚ ਇਹ ਇੰਟਰਵਿਊ ਕਿਵੇਂ ਦਿੱਤੀ? ਇਸ ਸੰਬੰਧੀ ਪੰਜਾਬ ਪੁਲਸ ਕਟਹਿਰੇ ’ਚ ਸੀ। 6 ਜਨਵਰੀ ਨੂੰ ਪੰਜਾਬ ਦੇ ਮੁਹਾਲੀ ’ਚ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਪੁਲਸ ਲੰਮੇ ਸਮੇਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਲਾਰੈਂਸ ਨੇ ਇਹ ਇੰਟਰਵਿਊ ਕਿੱਥੋਂ ਦਿੱਤੀ ਸੀ।

LEAVE A REPLY

Please enter your comment!
Please enter your name here