33.9 C
Jalandhar
Saturday, October 19, 2024
spot_img

ਕਠੂਆ ਦੇ ਪਿੰਡ ’ਚ ਦਹਿਸ਼ਤਗਰਦ ਹਲਾਕ

ਜੰਮੂ : ਕਠੂਆ ਜ਼ਿਲ੍ਹੇ ਦੀ ਬਿਲਾਵਰ ਤਹਿਸੀਲ ਦੇ ਦੂਰ-ਦੁਰਾਡੇ ਦੇ ਪਿੰਡ ਕੋਗ-ਮਾਂਡਿਲ ਵਿਚ ਮੁਕਾਬਲੇ ਦੌਰਾਨ ਐਤਵਾਰ ਇਕ ਦਹਿਸ਼ਤਗਰਦ ਮਾਰਿਆ ਗਿਆ। ਜੰਮੂ ਜ਼ੋਨ ਦੇ ਐਡੀਸ਼ਨਲ ਡੀ ਜੀ ਪੀ ਆਨੰਦ ਜੈਨ ਨੇ ਦੱਸਿਆ ਕਿ ਤਿੰਨ-ਚਾਰ ਵਿਦੇਸ਼ੀ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਸੂਚਨਾ ਮਿਲਣ ’ਤੇ ਸ਼ਨੀਵਾਰ ਪਿੰਡ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਸ਼ਾਮ ਨੂੰ ਦਹਿਸ਼ਤਗਰਦਾਂ ਦੀ ਗੋਲੀਬਾਰੀ ਨਾਲ ਕਾਂਸਟੇਬਲ ਬਸ਼ੀਰ ਅਹਿਮਦ ਸ਼ਹੀਦ ਹੋ ਗਿਆ ਸੀ ਅਤੇ ਡੀ ਐੱਸ ਪੀ ਤੇ ਏ ਐੱਸ ਆਈ ਜ਼ਖਮੀ ਹੋ ਗਏ ਸਨ।
ਮੁਕਾਬਲੇ ਵਾਲੀ ਥਾਂ ਨੇੜੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਨ ਨੇ ਕਿਹਾ ਕਿ ਬਾਕੀ ਦਹਿਸ਼ਤਗਰਦਾਂ ਨੂੰ ਫੜਨ ਜਾਂ ਖਤਮ ਕਰਨ ਲਈ ਅਪ੍ਰੇਸ਼ਨ ਜਾਰੀ ਹੈ।

Related Articles

LEAVE A REPLY

Please enter your comment!
Please enter your name here

Latest Articles