ਅਹਿਮਦਾਬਾਦ : ਅਹਿਮਦਾਬਾਦ ਜਹਾਜ਼ ਹਾਦਸੇ ’ਚ ਜਿਊਂਦਾ ਬਚੇ ਇਕਲੌਤੇ ਯਾਤਰੀ ਰਮੇਸ਼ ਵਿਸ਼ਵਾਸ ਨੇ ਦੱਸਿਆ ਕਿ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਕਿਸ ਤਰ੍ਹਾਂ ਜਿਊਂਦਾ ਬਚ ਗਿਆ। ਸ਼ਾਇਦ ਦਰਵਾਜ਼ਾ ਟੁੱਟਿਆ ਅਤੇ ਸੀਟ ਸਮੇਤ ਥੱਲੇ ਡਿੱਗ ਗਿਆ। ਮੈਨੂੰ ਕੁਝ ਯਾਦ ਨਹੀਂ। ਰਮੇਸ਼ ਕੁਮਾਰ ਅਹਿਮਦਾਬਾਦ ਸਿਵਲ ਹਸਪਤਾਲ ’ਚ ਭਰਤੀ ਹੈ। ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਉਸ ਨਾਲ ਮੁਲਾਕਾਤ ਕੀਤੀ ਅਤੇ ਹਾਲਚਾਲ ਪੁੱਛਿਆ। ਦੋਵਾਂ ਵਿਚਕਾਰ ਕਰੀਬ 10 ਮਿੰਟ ਗੱਲਬਾਤ ਹੋਈ। ਰਮੇਸ਼ ਜਹਾਜ਼ ਦੀ 11 ਏ ਸੀਟ ’ਤੇ ਬੈਠਾ ਸੀ। ਹਾਦਸੇ ਤੋਂ ਬਾਅਦ ਘਟਨਾ ਸਥਾਨ ਤੋਂ ਖੁਦ ਪੈਦਲ ਚੱਲ ਕੇ ਬਾਹਰ ਆਇਆ।





