ਮੈਂ ਤਾਂ ਪਰਿਵਰਤਨ ਦੀ ਰਾਜਨੀਤੀ ਕਰਨ ਆਇਆ ਸੀ, ਪਰ… : ਸਿੱਧੂ

0
98

ਚੰਡੀਗੜ੍ਹ : ਪੰਜਾਬ ਦੀ ਰਾਜਨੀਤੀ ਅਤੇ ਕਾਂਗਰਸ ’ਚ ਸਰਗਰਮ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘ਮੈਂ ਤਾਂ ਪਰਿਵਰਤਨ ਕਰਨ ਲਈ ਰਾਜਨੀਤੀ ’ਚ ਆਇਆ ਸੀ, ਧੰਦਾ ਕਰਨ ਨਹੀਂ।’ ਉਨ੍ਹਾ ਕਿਹਾ ਕਿ ਪਿਛਲੇ 30 ਸਾਲਾਂ ’ਚ ਜਿੰਨੀਆਂ ਵੀ ਸਰਕਾਰਾਂ ਪੰਜਾਬ ’ਚ ਆਈਆਂ, ਸਾਰੀਆਂ ਨੂੰ ਮਾਫ਼ੀਆ ਚਲਾਉਂਦਾ ਸੀ, ਪਰ ਮੈਂ ਅੱਜ ਵੀ ਆਪਣੇ ਅਸੂਲਾਂ ’ਤੇ ਖੜ੍ਹਾਂ ਹਾਂ। ਉਨ੍ਹਾ ਕਿਹਾ ਪਿਛਲੇ 15 ਸਾਲਾਂ ਦੀ ਰਾਜਨੀਤੀ ’ਚ ਕੋਈ ਦੋਸ਼ ਮੇਰੇ ’ਤੇ ਹੈ, ਤਾਂ ਦੱਸੋ। ਮੈਂ ਆਪਣਾ ਜ਼ਮੀਰ ਅਤੇ ਕਿਰਦਾਰ ਡਿੱਗਣ ਨਹੀਂ ਦਿੱਤਾ। ਪੰਜਾਬ ’ਚ ਬਦਲਾਅ ਲਈ ਕੋਈ ਪਾਲਿਸੀ ਨਹੀਂ ਲਿਆਂਦੀ ਗਈ, ਨਾ ਹੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਕਈ ਸਾਲਾਂ ਤੋਂ ਕਰਜ਼ ਲੈ ਕੇ ਸਰਕਾਰਾਂ ਪੰਜਾਬ ਨੂੰ ਚਲਾ ਰਹੀਆਂ ਹਨ। ਇਸ ਤੋਂ ਪਹਿਲਾਂ ਕਾਂਗਰਸ ਨੇ ਲੁਧਿਆਣਾ ਵੈੱਸਟ ਵਿਧਾਨ ਸਭਾ ਉਪ ਚੋਣ ਲਈ ਸਟਾਰ ਪ੍ਰਚਾਰਾਂ ਦੀ ਲਿਸਟ ਜਾਰੀ ਕੀਤੀ ਸੀ, ਜਿਸ ’ਚ ਪੰਜਾਬ ਕਾਂਗਰਸ ਦੇ ਵੱਡੇ ਚਿਹਰੇ ਸ਼ਾਮਲ ਸਨ, ਪਰ ਨਵਜੋਤ ਸਿੰਘ ਸਿੱਧੂ ਦਾ ਨਾਂਅ ਨਹੀਂ ਸੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਬਾਅਦ ਹੀ ਨਵਜੋਤ ਸਿੱਧੂ ਪਾਰਟੀ ਪ੍ਰੋਗਰਾਮਾਂ ਤੋਂ ਦੂਰ ਰਹਿਣ ਲੱਗੇ ਸਨ।