ਸਰਕਾਰ ਇਜ਼ਰਾਈਲ-ਪੱਖੀ ਸਟੈਂਡ ਬਦਲੇ : ਸੀ ਪੀ ਆਈ

0
126

ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਸਕੱਤਰੇਤ ਨੇ ਗਾਜ਼ਾ ਵਿੱਚ ਚੱਲ ਰਹੀ ਨਸਲਕੁਸ਼ੀ ਸੰਬੰਧੀ ਮਤੇ ’ਤੇ ਸੰਯੁਕਤ ਰਾਸ਼ਟਰ ਜਨਰਲ ਅਸੰਬਲੀ ਦੀ ਵੋਟਿੰਗ ਵਿੱਚ ਭਾਰਤ ਸਰਕਾਰ ਦੇ ਗੈਰਹਾਜ਼ਰ ਰਹਿਣ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਗੈਰ-ਹਾਜ਼ਰ ਰਹਿਣਾ ਸਿਰਫ਼ ਇੱਕ ਕੂਟਨੀਤਕ ਚਾਲ ਨਹੀਂ, ਸਗੋਂ ਇਹ ਇੱਕ ਗੰਭੀਰ ਨੈਤਿਕ ਅਸਫਲਤਾ ਹੈ ਅਤੇ ਜ਼ਾਇਓਨਿਜ਼ਮ ਅਤੇ ਆਰ ਐੱਸ ਐੱਸ-ਭਾਜਪਾ ਦੁਆਰਾ ਅਪਣਾਈ ਗਈ ਹਿੰਦੂਤਵੀ ਵਿਚਾਰਧਾਰਾ ਵਿਚਕਾਰ ਡੂੰਘੀ ਵਿਚਾਰਧਾਰਕ ਸਾਂਝ ਨੂੰ ਦਰਸਾਉਦੀ ਹੈ ਅਤੇ ਨਿਆਂ, ਗੈਰ-ਗਠਜੋੜ ਅਤੇ ਦੱਬੇ-ਕੁਚਲੇ ਲੋਕਾਂ ਨਾਲ ਏਕਤਾ ਦੇ ਲੰਮੇ ਸਮੇਂ ਤੋਂ ਚੱਲ ਰਹੇ ਮੁੱਲਾਂ ਨਾਲ ਵਿਸ਼ਵਾਸਘਾਤ ਕਰਦੀ ਹੈ, ਜਿਨ੍ਹਾਂ ਇਤਿਹਾਸਕ ਤੌਰ ’ਤੇ ਭਾਰਤ ਦੀ ਵਿਦੇਸ਼ ਨੀਤੀ ਨੂੰ ਨਿਰਦੇਸ਼ਤ ਕੀਤਾ ਹੈ।ਇੱਕ ਅਜਿਹੇ ਸਮੇਂ ਜਦੋਂ ਦੁਨੀਆ ਔਰਤਾਂ ਅਤੇ ਬੱਚਿਆਂ ਸਮੇਤ ਫਲਸਤੀਨੀ ਨਾਗਰਿਕਾਂ ਦੇ ਬੇਰਹਿਮ ਕਤਲੇਆਮ ਨੂੰ ਦੇਖ ਰਹੀ ਹੈ, ਇਜ਼ਰਾਈਲੀ ਹਮਲੇ ਨੂੰ ਖਤਮ ਕਰਨ ਦੀ ਮੰਗ ਕਰਨ ਵਾਲੇ ਮਤੇ ਦਾ ਸਮਰਥਨ ਕਰਨ ਵਿੱਚ ਭਾਰਤ ਦੀ ਅਸਫਲਤਾ ਯੁੱਧ ਅਪਰਾਧਾਂ ਵਿੱਚ ਸ਼ਮੂਲੀਅਤ ਦੇ ਬਰਾਬਰ ਹੈ। ਅੱਤਿਆਚਾਰਾਂ ਦੇ ਸਾਹਮਣੇ ਇਹ ਪਰਹੇਜ਼ ਅਸਵੀਕਾਰਨਯੋਗ ਹੈ ਅਤੇ ਮਨੁੱਖਤਾ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਂਤਾਂ ਦੇ ਵਿਰੁੱਧ ਹੈ। ਸੀ ਪੀ ਆਈ ਫਲਸਤੀਨ ਦੇ ਲੋਕਾਂ ਨਾਲ ਆਪਣੀ ਏਕਤਾ ਨੂੰ ਦੁਹਰਾਉਦੀ ਹੈ ਅਤੇ ਮੰਗ ਕਰਦੀ ਹੈ ਕਿ ਭਾਰਤ ਸਰਕਾਰ ਤੁਰੰਤ ਆਪਣੇ ਇਜ਼ਰਾਈਲ-ਪੱਖੀ ਸਟੈਂਡ ਨੂੰ ਉਲਟਾਵੇ ਅਤੇ ਗਾਜ਼ਾ ਵਿੱਚ ਨਿਆਂ ਅਤੇ ਸ਼ਾਂਤੀ ਲਈ ਵਿਸ਼ਵਵਿਆਪੀ ਸੱਦੇ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੋਵੇ।