ਨਿਊ ਯਾਰਕ : ਰਾਸ਼ਟਰਪਤੀ ਟਰੰਪ ਵੱਲੋਂ ਆਪਣਾ 79ਵਾਂ ਜਨਮ ਦਿਨ ਵਾਸ਼ਿੰਗਟਨ ’ਚ ਗਰੈਂਡ ਮਿਲਟਰੀ ਪਰੇਡ ਨਾਲ ਮਨਾਇਆ, ਜਦਕਿ ਉਸ ਦੀ ਤਾਨਾਸ਼ਾਹੀ ਖਿਲਾਫ ਅਤੇ ਜਮਹੂਰੀਅਤ ਤੇ ਪ੍ਰਵਾਸੀ ਹੱਕਾਂ ਲਈ ਅਮਰੀਕਾ-ਭਰ ’ਚ ਲੋਕਾਂ ਨੇ ‘ਨੋ ਕਿੰਗਜ਼’ ਦੇ ਨਾਅਰੇ ਹੇਠ ਮੁਜ਼ਾਹਰੇ ਕੀਤੇ। ਨੋ ਕਿੰਗਜ਼ ਦੇ ਜਥੇਬੰਦਕਾਂ ਮੁਤਾਬਕ ਲੱਖਾਂ ਲੋਕ ਸੜਕਾਂ ’ਤੇ ਉਤਰੇ।



