ਜੁਮਲਿਆਂ ਦੀ ਭਾਰੀ ਵਰਖਾ!

0
173

ਪਟਨਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁੱਕਰਵਾਰ ਬਿਹਾਰ ਦੌਰੇ ਦੌਰਾਨ ਲਾਲੂ ਪ੍ਰਸਾਦ ਯਾਦਵ ’ਤੇ ਹਮਲੇ ਕਰਨ ਤੋਂ ਬਾਅਦ ਲਾਲੂ ਨੇ ਝੂਠ ਤੇ ਲਾਰਿਆਂ ਦੀ ਭਾਰੀ ਵਰਖਾ ਦਾ ‘ਮੌਸਮ ਅਲਰਟ’ ਜਾਰੀ ਕੀਤਾ। ਲਾਲੂ ਨੇ ਮੋਦੀ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਏ ਆਈ ਜਨਰੇਟਿਡ ਵੀਡੀਓ ਸਾਂਝੀ ਕਰਦਿਆਂ ਐੱਕਸ ’ਤੇ ਲਿਖਿਆ, ‘ਬਿਹਾਰ ਦੇ ਹਿੱਤ ਵਿੱਚ ਮੌਸਮ ਦੀ ਚਿਤਾਵਨੀਅੱਜ ਬਿਹਾਰ ਵਿੱਚ ਝੂਠ, ਜੁਮਲਿਆਂ ਤੇ ਭਰਮ ਦੀ ਭਾਰੀ ਵਰਖਾ ਹੋ ਰਹੀ ਹੈ। ਗਰਜ ਨਾਲ ਝੂਠੇ ਲੁਭਾਉਣੇ ਵਾਅਦਿਆਂ ਦੇ ਗੜੇ ਵੀ ਪੈ ਰਹੇ ਹਨ, ਸੰਭਲ ਕੇ ਰਹਿਣਾ।’
ਇਸ ਤੋਂ ਪਹਿਲਾਂ ਮੋਦੀ ਨੇ ਸਿਵਾਨ ਵਿੱਚ ਰੋਡ ਸ਼ੋਅ ਤੇ ਰੈਲੀ ਦੌਰਾਨ ਦੋਸ਼ ਲਾਇਆ ਸੀ ਕਿ ਲਾਲੂ ਨੇ ਜੈਅੰਤੀ ਸਮਾਗਮਾਂ ਦੌਰਾਨ ਬੀ ਆਰ ਅੰਬੇਡਕਰ ਦੀ ਬੇਹੁਰਮਤੀ ਕੀਤੀ। (ਪਿੱਛੇ ਜਿਹੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਅੰਬੇਡਕਰ ਦੇ ਪੋਰਟਰੇਟ ਨੇੜੇ ਲਾਲੂ ਦਾ ਪੈਰ ਨਜ਼ਰ ਆ ਰਿਹਾ ਹੈ।)