ਸ਼ਾਹ ਦਾ ਬਿਆਨ ਕੌਮੀ ਲਿੰਕ ਭਾਸ਼ਾ ਨੂੰ ਹਿੰਦੀ ਨਾਲ ਬਦਲਣ ਦੀ ਸਾਜ਼ਿਸ਼ : ਰਾਜਾ

0
82

ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੰਗਰੇਜ਼ੀ ’ਤੇ ਹਮਲਾ ਭਾਰਤੀ ਭਾਸ਼ਾਵਾਂ ਪ੍ਰਤੀ ਪਿਆਰ ਕਰਕੇ ਨਹੀਂ, ਸਗੋਂ ਇਹ ਆਰ ਐੱਸ ਐੱਸ-ਭਾਜਪਾ ਦੇ ਏਕਾਧਿਕਾਰ ਏਜੰਡੇ ਦੇ ਅਨੁਸਾਰ ਰਾਸ਼ਟਰੀ ਲਿੰਕ ਭਾਸ਼ਾ ਨੂੰ ਹਿੰਦੀ ਨਾਲ ਬਦਲਣ ਦਾ ਸਪੱਸ਼ਟ ਦਬਾਅ ਹੈ।
ਅੰਗਰੇਜ਼ੀ, ਭਾਵੇਂ ਬਿ੍ਰਟਿਸ਼ ਦੁਆਰਾ ਲਿਆਂਦੀ ਗਈ ਸੀ, ਨੇ ਵੱਖ-ਵੱਖ ਖੇਤਰਾਂ ਨੂੰ ਜੋੜ ਕੇ ਆਜ਼ਾਦੀ ਸੰਗਰਾਮ ਵਿੱਚ ਏਕਤਾ ਨੂੰ ਸਮਰੱਥ ਬਣਾਇਆ ਅਤੇ ਉਦੋਂ ਤੋਂ ਜਾਤ, ਵਰਗ ਅਤੇ ਖੇਤਰਾਂ ਵਿੱਚ ਲੱਖਾਂ ਲੋਕਾਂ ਨੂੰ ਸ਼ਕਤੀ ਪ੍ਰਦਾਨ ਕੀਤੀ ਹੈ। ਇਸ ਨੂੰ ਸ਼ਰਮ ਦਾ ਸਰੋਤ ਕਹਿਣਾ ਭਾਰਤ ਦੇ ਨੌਜਵਾਨਾਂ ਅਤੇ ਮਿਹਨਤਕਸ਼ ਲੋਕਾਂ ਦੀਆਂ ਇੱਛਾਵਾਂ ’ਤੇ ਹਮਲਾ ਕਰਨਾ ਹੈ। ਇਹ ਸਿਰਫ਼ ਅੰਗਰੇਜ਼ੀ ਬਾਰੇ ਨਹੀਂ ਹੈ, ਇਹ ਹਰ ਭਾਰਤੀ ਭਾਸ਼ਾ ’ਤੇ ਹਮਲਾ ਹੈ, ਜੋ ਸੰਘ ਦੇ ਹਿੰਦੀ-ਹਿੰਦੂ-ਹਿੰਦੁਸਤਾਨ ਦਿ੍ਰਸ਼ਟੀਕੋਣ ਦੇ ਅਨੁਕੂਲ ਨਹੀਂ ਹੈ। ਭਾਸ਼ਾ ਨੂੰ ਸਸ਼ਕਤ ਬਣਾਉਣਾ ਚਾਹੀਦਾ ਹੈ, ਹਾਵੀ ਜਾਂ ਸ਼ਰਮਿੰਦਾ ਨਹੀਂ ਕਰਨਾ ਚਾਹੀਦਾ। ਇਸ ਧੱਕੇਸ਼ਾਹੀ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਜਾਣਾ ਚਾਹੀਦਾ ਹੈ।