ਵਾਲਮਾਰਟ ਸਟੋਰ ‘ਚ ਗੋਲੀਬਾਰੀ, 10 ਦੀ ਮੌਤ

0
324

ਨਵੀਂ ਦਿੱਲੀ : ਅਮਰੀਕਾ ‘ਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ | ਅਮਰੀਕਾ ਦੇ ਵਰਜੀਨੀਆ ‘ਚ ਸਥਿਤ ਵਾਲਮਾਰਟ ਸਟੋਰ ‘ਚ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਦੇਖਦੇ ਹੀ ਦੇਖਦੇ ਲਾਸ਼ਾਂ ਵਿਛ ਗਈਆਂ | ਵਾਲਮਾਰਟ ਗੋਲੀਬਾਰੀ ਦੀ ਇਸ ਘਟਨਾ ‘ਚ ਘੱਟੋ-ਘੱਟ 10 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ | ਇਹ ਘਟਨਾ ਮੰਗਲਵਾਰ ਰਾਤ ਦੀ ਹੈ | ਅਮਰੀਕੀ ਪੁਲਸ ਅਧਿਕਾਰੀਆਂ ਮੁਤਾਬਕ ਹਮਲਾਵਰ ਵੀ ਮਾਰਿਆ ਗਿਆ | ਅਮਰੀਕੀ ਪੁਲਸ ਮੁਤਾਬਕ ਮੰਗਲਵਾਰ ਰਾਤ 10.12 ਮਿੰਟ ‘ਤੇ ਪੁਲਸ ਨੂੰ ਵਾਲਮਾਰਟ ਦੇ ਅੰਦਰ ਗੋਲੀਬਾਰੀ ਦੀ ਸੂਚਨਾ ਮਿਲੀ | ਇਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ‘ਤੇ ਪਹੁੰਚ ਕੇ ਮੋਰਚਾ ਸੰਭਾਲ ਲਿਆ | ਪੁਲਸ ਮੁਤਾਬਕ ਇਸ ਗੋਲੀਬਾਰੀ ‘ਚ ਘੱਟੋ-ਘੱਟ ਦਸ ਲੋਕਾਂ ਦੀ ਮੌਤ ਹੋ ਗਈ ਹੋਵੇਗੀ | ਵਾਲਮਾਰਟ ਨੇ ਇਸ ਘਟਨਾ ‘ਤੇ ਅਧਿਕਾਰਤ ਬਿਆਨ ਜਾਰੀ ਕਰਕੇ ਦੁੱਖ ਪ੍ਰਗਟ ਕੀਤਾ ਹੈ | ਵਾਲਮਾਰਟ ਨੇ ਕਿਹਾ ਕਿ ਉਹ ਆਪਣੇ ਅਮਰੀਕੀ ਸਟੋਰ ‘ਤੇ ਵਾਪਰੀ ਘਟਨਾ ਤੋਂ ਹੈਰਾਨ ਹੈ | ਪੁਲਸ ਨੇ ਦੱਸਿਆ ਕਿ ਹਮਲਾਵਰ ਨੇ ਪੁਲਸ ‘ਤੇ ਗੋਲੀ ਨਹੀਂ ਚਲਾਈ |

LEAVE A REPLY

Please enter your comment!
Please enter your name here