ਸੁੱਖੂ ਤੇ ਅਗਨੀਹੋਤਰੀ ਨੇ ਸਹੁੰ ਚੁੱਕੀ

0
242

ਸ਼ਿਮਲਾ : ਹਿਮਾਚਲ ਪ੍ਰਦੇਸ਼ ‘ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਖਵਿੰਦਰ ਸਿੰਘ ਸੁੱਖੂ ਨੇ ਐਤਵਾਰ ਮੁੱਖ ਮੰਤਰੀ ਤੇ ਮੁਕੇਸ਼ ਅਗਨੀਹੋਤਰੀ ਨੇ ਉਪ ਮੁੱਖ ਮੰਤਰੀ ਵਜੋਂ ਇਤਿਹਾਸਕ ਰਿੱਜ ਵਿਖੇ ਸਹੁੰ ਚੁੱਕੀ | ਸਹੁੰ ਚੁੱਕ ਸਮਾਗਮ ‘ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਵੀ ਮੌਜੂਦ ਸਨ |
ਰਾਜਪਾਲ ਰਜਿੰਦਰ ਵਿਸ਼ਵਨਾਥ ਵੱਲੋਂ ਸਹੁੰ ਚੁਕਾਉਣ ਤੋਂ ਪਹਿਲਾਂ ਸੁੱਖੂ ਮੁੱਖ ਮੰਤਰੀ ਦੇ ਅਹੁਦੇ ਦੀ ਪ੍ਰਬਲ ਦਾਅਵੇਦਾਰ ਪ੍ਰਤਿਭਾ ਸਿੰਘ ਨੂੰ ਸੱਦਾ ਦੇਣ ਉਨ੍ਹਾ ਦੀ ਕੋਠੀ ਗਏ | ਉਨ੍ਹਾ ਕਿਹਾ—ਪਾਰਟੀ ਪਹਿਲਾਂ ਹੈ, ਮੁੱਖ ਮੰਤਰੀ ਬਾਅਦ ‘ਚ | ਪ੍ਰਤਿਭਾ ਸਿੰਘ ਮੇਰੀ ਆਦਰਸ਼ ਹੈ | ਰਾਹੁਲ ਗਾਂਧੀ ਨੇ ਮੰਚ ਦੇ ਸਾਹਮਣੇ ਬੈਠੀ ਸੁੱਖੂ ਦੀ ਮਾਂ ਸੰਸਾਰ ਦੇਵੀ ਨੂੰ ਮੰਚ ‘ਤੇ ਸੱਦਿਆ | ਪਿ੍ਅੰਕਾ ਨੇ ਗਲੇ ਲਾਇਆ ਤੇ ਆਪਣੇ ਕੋਲ ਬਿਠਾਇਆ | ਪ੍ਰਤਿਭਾ ਸਿੰਘ ਵੀ ਨਾਲ ਬੈਠੀ |

LEAVE A REPLY

Please enter your comment!
Please enter your name here