Top Stories

ਯਮਨ 'ਚ ਫਸੇ ਭਾਰਤੀਆਂ ਨੂੰ ਵਤਨ ਲਿਆਉਣ ਲਈ ਸਰਕਾਰ ਹਰਕਤ 'ਚ

ਭਾਰਤ ਸਰਕਾਰ ਨੇ ਯਮਨ 'ਚ ਫਸੇ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਉਡਾਨਾਂ ਦਾ ਪ੍ਰਬੰਧ ਕੀਤਾ ਹੈ। ਸਰਕਾਰ ਨੂੰ ਆਪਣੇ ਨਾਗਰਿਕਾਂ ਨੂੰ ਵਤਨ ਲਿਆਉਣ ਲਈ ਯਮਨ ਦੀ ਰਾਜਧਾਨੀ ਸਾਨਾ 'ਚੋਂ ਇੱਕ ਦਿਨ 'ਚ ਤਿੰਨ ਘੰਟਿਆਂ ਲਈ ਉਡਾਨਾਂ ਭਰਨ ਦੀ ਆਗਿਆ ਮਿਲ ਗਈ ਹੈ।

ਬਾਦਲ ਤੇ ਅਡਵਾਨੀ ਨੂੰ ਪਦਮ ਵਿਭੂਸ਼ਣ

ਉੱਘੇ ਆਜ਼ਾਦੀ ਘੁਲਾਟੀਏ ਮਦਨ ਮੋਹਨ ਮਾਲਵੀਆ ਨੂੰ ਅੱਜ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਤ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ ਵਿਖੇ ਰੱਖੇ ਗਏ ਇੱਕ ਸਮਾਗਮ ਦੌਰਾਨ ਇਹ ਪੁਰਸਕਾਰ ਮਾਲਵੀਆ ਦੇ ਪਰਵਾਰਕ ਮੈਂਬਰਾਂ ਨੂੰ ਪ੍ਰਦਾਨ ਕੀਤਾ।

ਹੜ੍ਹ ਕਾਰਨ 10 ਮੌਤਾਂ

ਲਗਾਤਾਰ ਮੀਂਹ ਕਾਰਨ ਆਏ ਹੜ੍ਹਾਂ ਨਾਲ ਕਸ਼ਮੀਰ ਵਾਦੀ ਵਿੱਚ ਹਾਲਤ ਬਦ ਤੋਂ ਬਦਤਰ ਬਣ ਗਈ ਹੈ। ਹੜ੍ਹਾਂ ਕਾਰਨ ਬਡਗਾਮ ਜ਼ਿਲ੍ਹੇ ਵਿਚ ਕਈ ਘਰਾਂ ਦੇ ਜ਼ਮੀਨ ਵਿੱਚ ਧੱਸ ਜਾਣ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ।

ਰੈਡੀ ਮੁੜ ਚੁਣੇ ਗਏ ਸੀ ਪੀ ਆਈ ਦੇ ਜਨਰਲ ਸਕੱਤਰ

ਸੀ ਪੀ ਆਈ ਦੀ ਕੱਲ੍ਹ ਖਤਮ ਹੋਈ 22ਵੀਂ ਕੌਮੀ ਕਾਨਫਰੰਸ ਵਿੱਚ ਐੱਸ ਸੁਧਾਕਰ ਰੈਡੀ ਨੂੰ ਮੁੜ ਪਾਰਟੀ ਦਾ ਜਨਰਲ ਸਕੱਤਰ ਚੁਣ ਲਿਆ ਗਿਆ, ਜਦਕਿ ਗੁਰੂਦਾਸ ਦਾਸ ਗੁਪਤਾ ਨੂੰ ਡਿਪਟੀ ਜਨਰਲ ਸਕੱਤਰ ਚੁਣਿਆ ਗਿਆ।

ਪ੍ਰਸ਼ਾਂਤ ਦੀ ਅਨੁਸ਼ਾਸਨੀ ਕਮੇਟੀ ਤੇ ਰਾਮਦਾਸ ਦੀ ਲੋਕਪਾਲ ਤੋਂ ਛੁੱਟੀ

ਆਮ ਆਦਮੀ ਪਾਰਟੀ (ਆਪ) ਦੀ ਕੌਮੀ ਕਾਰਜਕਾਰਨੀ 'ਚੋਂ ਕੱਢੇ ਗਏ ਪ੍ਰਸ਼ਾਂਤ ਭੂਸ਼ਨ ਨੂੰ ਐਤਵਾਰ ਨੂੰ ਅਨੁਸ਼ਾਸਨੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ, ਜਦਕਿ ਅੰਦਰੂਨੀ ਲੋਕਪਾਲ ਐਡਮਿਰਲ (ਸੇਵਾਮੁਕਤ) ਰਾਮਦਾਸ ਦੀ ਵੀ ਛੁੱਟੀ ਕਰ ਦਿੱਤੀ ਗਈ।

ਸਾਇਨਾ ਨੇ ਰਚਿਆ ਇਤਿਹਾਸ

ਭਾਰਤ ਦੀ ਨਾਮਵਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਐਤਵਾਰ ਨੂੰ ਉਸ ਸਮੇਂ ਇੱਕ ਨਵਾਂ ਇਤਿਹਾਸ ਰਚ ਦਿੱਤਾ, ਜਦੋਂ ਉਸ ਨੇ ਇੰਡੀਅਨ ਓਪਨ ਸੁਪਰ ਸੀਰੀਜ਼ ਦਾ ਖਿਤਾਬ ਆਪਣੇ ਨਾਂਅ ਕਰ ਲਿਆ।

ਆਸਟਰੇਲੀਆ ਪੰਜਵੀਂ ਵਾਰ ਬਣਿਆ ਕ੍ਰਿਕਟ ਦਾ ਬਾਦਸ਼ਾਹ

ਮੈਲਬੋਰਨ ਕ੍ਰਿਕਟ ਮੈਦਾਨ 'ਚ ਨਿਊ ਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਕਿ ਆਸਟਰੇਲੀਆ ਨੇ ਪੰਜਵੀਂ ਵਾਰ ਵਿਸ਼ਵ ਚੈਂਪੀਅਨ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ।

ਜਤਿੰਦਰ ਪਨੂੰ ਸਨਮਾਨਿਤ

ਪੰਜਾਬ ਦੀ ਪੱਤਰਕਾਰੀ 'ਚੋਂ ਲੋਕਾਂ ਦੀ ਆਵਾਜ਼ ਬਣ ਕੇ ਉੱਭਰੇ ਸ਼ਬਦਾਂ ਦੇ ਬਾਦਸ਼ਾਹ ਅਤੇ ਰੋਜ਼ਾਨਾ 'ਨਵਾਂ ਜ਼ਮਾਨਾ' ਦੇ ਕਾਰਜਕਾਰੀ ਸੰਪਾਦਕ ਜਤਿੰਦਰ ਪਨੂੰ ਪੰਜਾਬ ਤੋਂ ਅਮਰੀਕਨ ਫੇਰੀ 'ਤੇ ਆਏ ਹੋਏ ਹਨ

ਬੀ ਐੱਸ ਐੱਫ ਵੱਲੋਂ ਦੋ ਪਾਕਿਸਤਾਨੀ ਸਮੱਗਲਰ ਹਲਾਕ

ਪਾਕਿਸਤਾਨ ਵਾਲੇ ਪਾਸਿਉਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਰੋਕਣ ਲਈ ਸੀਮਾ ਸੁਰੱਖਿਆ ਬਲ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮੁਸ਼ਤੈਦੀ ਨਾਲ ਨਿਭਾਉਂਦਿਆਂ ਪਿਛਲੇ 24 ਘੰਟਿਆਂ ਦੌਰਾਨ ਦੋ ਵੱਡੇ ਆਪਰੇਸ਼ਨ ਕਰਕੇ ਦੋ ਪਾਕਿਸਤਾਨੀ ਸਮੱਗਲਰਾਂ ਨੂੰ ਢੇਰ ਕਰਕੇ 36 ਕਿਲੋਗਰਾਮ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ

ਯੂ ਪੀ ਪੀ ਸੀ ਐੱਸ ਦੀ ਮੁੱਢਲੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ

ਉੱਤਰ ਪ੍ਰਦੇਸ਼ ਪ੍ਰਾਂਤੀ ਪ੍ਰਸ਼ਾਸਨਿਕ ਸੇਵਾ (ਯੂ ਪੀ ਪੀ ਸੀ ਐੱਸ) 2015 ਲਈ ਐਤਵਾਰ ਹੋਈ ਮੁੱਢਲੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਵਾਟਸਐਪ 'ਤੇ ਲੀਕ ਹੋ ਗਿਆ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਸੀ ਬੀ ਆਈ ਜਾਂਚ ਅਤੇ ਰਾਜ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।